3 किलो 500 ग्राम अफीम के साथ महिला समेत नाबालिग गिरफ्तार

3 किलो 500 ग्राम अफीम के साथ महिला समेत नाबालिग गिरफ्तार
जीरकपुर, 19 अप्रैल
पुलिस द्वारा नशे के खिलाफ चलाए जा रहे अभियान के तहत एक नाबालिग सहित एक आर.टी. को 3 किलो 500 ग्राम अफीम के साथ गिरफ्तार किया गया है।
3 ਕਿਲੋ 500 ਗ੍ਰਾਮ ਅਫੀਮ ਸਮੇਤ ਔਰਤ ਸਣੇ ਨਬਾਲਗ ਕਾਬੂ
ਜ਼ੀਰਕਪੁਰ, 19 ਅਪ੍ਰੈਲ (ਰਮਨ ਜੁਨੇਜਾ)
ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਆਰਟੀ ਸਣੇ ਇਕ ਨਾਬਾਲਿਗ ਨੂੰ 3 ਕਿਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸਤ ਵਾ ਨਾਕਾਬੰਦੀ ਦੇ ਸਿਲਸਿਲੇ ਵਿੱਚ 200 ਫੁਟੀ ਰੋਡ ਬੈਕ ਸਾਇਡ ਰਾਧਾ ਸੁਆਮੀ ਸਤਿਸੰਗ ਘਰ ਜੀਰਕਪੁਰ ਮੌਜੂਦ ਸੀ ਅਤੇ ਨਾਕਾਬੰਦੀ ਕਰਕੇ ਮੈਕਡੀ ਸਾਇਡ ਤੋਂ ਆਉਣ ਵਾਲੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਚੈਕਿੰਗ ਸ਼ੇਮ ਦੇ ਕਰੀਬ 8:30 ਵਜ਼ੇ ਮੈਕਡੀ ਸਾਇਡ ਤੋਂ ਇੱਕ ਔਰਤ ਸਮੇਤ ਇੱਕ ਲੜਕੇ ਦੇ ਪੈਦਲ ਆਉਂਦੀ ਦਿਖਾਈ ਦਿੱਤਾ। ਜੋ ਉਸ ਔਰਤ ਨੇ ਆਪਣੇ ਸੱਜੇ ਮੋਢੇ ਵਿਚ ਇੱਕ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ। ਜੋ ਕਿ ਉਹ ਔਰਤ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਸਮੇਤ ਲੜਕੇ ਦੇ ਇੱਕ ਦਮ ਪਿੱਛੇ ਨੂੰ ਮੁੜਨ ਲੱਗੀ। ਜਿਸ ਨੂੰ ਸ਼ੱਕ ਦੀ ਬਿਨਾਅ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਮਹਿਲਾ ਏ.ਐਸ.ਆਈ ਨਿਰਮਲ ਕੌਰ ਦੀ ਨਿਗਰਾਨੀ/ਹਾਜਰੀ ਵਿਚ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਜਾਨੂਕਾ ਰੋਕਾ ਪਤਨੀ ਡੁਮਰ ਬਹਾਦੁਰ ਰੋਕਾ ਵਾਸੀ ਪਿੰਡ ਕਰੂਆ ਜਿਲਾ ਜਾਜਰਕੋਟ ਨੇਪਾਲ ਦੱਸਿਆ ਅਤੇ ਉਸ ਦੇ ਨਾਲ ਲੜਕੇ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਦਿਨੇਸ਼ ਰੋਕਾ ਪੁੱਤਰ ਡੂਮਰ ਬਹਾਦੁਰ ਰੋਕਾ ਵਾਸੀ ਪਿੰਡ ਕਰੂਆ ਜਿਲਾ ਜਾਜਰਕੋਟ ਨੇਪਾਲ ਉਮਰ ਕਰੀਬ 15 ਸਾਲ ਦੱਸਿਆ। ਤਲਾਸ਼ੀ ਲੈਣ ਤੇ ਪਿੱਠੂ ਬੈਗ ਰੰਗ ਕਾਲਾ ਦੀ ਤਲਾਸ਼ੀ ਕਰਨ ਪਰ ਉਸ ਵਿਚੋਂ ਮੋਮੀ ਲਿਫਾਫਾ ਵਿਚ ਅਫੀਮ ਬ੍ਰਾਮਦ ਹੋਈ। ਜਿਸ ਦਾ ਮੌਕਾ ਪਰ ਕੰਪਿਉਟਰਾਇਜ ਕੰਡ ਰਾਂਹੀ ਵਜਨ ਕਰਨ ਤੇ ਕੁਲ 3 ਕਿਲੋ 500 ਗ੍ਰਾਮ ਅਫੀਮ ਸਮੇਤ ਮੋਮੀ, ਲਿਫਾਫਾ ਹੋਈ। ਮਾਮਲੇ ਦੇ ਪੜਤਾਲੀਆ ਅਫਸਰ ਥਾਣੇਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।