हरियाणा के मुख्यमंत्री नायब सिंह सैनी ने आम आदमी पार्टी के हरजीत सिंह मिंटा साहित्य पार्षदों को भारतीय जनता पार्टी में शामिल कराया।

हरियाणा के मुख्यमंत्री नायब सिंह सैनी ने आम आदमी पार्टी के हरजीत सिंह मिंटा साहित्य पार्षदों को भारतीय जनता पार्टी में शामिल कराया।
भाजपा में शामिल हुए हरजीत सिंह मिनांटा जीरकपुर की राजनीति में खास शख्सियत हैं।
ਹਰਿਆਣਾ ਦੇ ਮੁਖਮੰਤਰੀ ਨਾਯਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਮਿੰਟਾ ਸਾਹਿਤ ਕੌਂਸਲਰਾਂ ਨੂੰ ਕਰਵਾਇਆ ਭਾਰਤੀਆਂ ਜਨਤਾ ਪਾਰਟੀ ਵਿਚ ਸ਼ਾਮਿਲ
ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਹਰਜੀਤ ਸਿੰਘ ਮਿੰਟਾਂ ਦਾ ਜ਼ੀਰਕਪੁਰ ਦੀ ਰਾਜਨੀਤੀ ਵਿਚ ਹੈ ਖਾਸ ਜਨਾਧਰ
ਹਰਜੀਤ ਸਿੰਘ ਮਿੰਟਾ ਦੇ ਭਾਜਪਾ ਸ਼ਾਮਿਲ ਹੋਣ ਨਾਲ ਭਾਜਪਾ ਹੋਵੇਂਗੀ ਮਜਬੂਤ ਸੰਜੀਵ ਵਸਿਸਟ
ਜ਼ੀਰਕਪੁਰ ਰਮਨ ਜੁਨੇਜਾ
ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦ ਆਮ ਆਦਮੀ ਪਾਰਟੀ ਦੇ ਤਿੰਨ ਮੌਜੂਦਾ ਕੌਂਸਲਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸ਼ਾਮਿਲ ਹੋਣ ਵਾਲੇ ਹਰਜੀਤ ਸਿੰਘ ਮਿੰਟਾ ਦਾ ਜ਼ੀਰਕਪੁਰ ਦੀ ਰਾਜਨੀਤੀ ਵਿਚ ਖਾਸ ਜਾਨਾਧਰ ਹੈ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵਾਰਡ ਨੰਬਰ 1 ਤੋਂ ਊਸ਼ਾ ਰਾਣਾ ਅਤੇ ਵਾਰਡ ਨੰਬਰ 4 ਤੋਂ ਸੁਨੀਤਾ ਜੈਨ ਵੀ ਹਨ ਜਦਕਿ ਦੋ ਕੌਂਸਲਰ ਰਜਨੀ ਸ਼ਰਮਾ ਅਤੇ ਨੇਹਾ ਸ਼ਰਮਾ ਪਹਿਲਾ ਹੀ ਪਾਰਟੀ ਵਿਚ ਸ਼ਾਮਿਲ ਹੋ ਚੁਕੇ ਸਨ ਹੁਣ ਜ਼ੀਰਕਪੁਰ ਨਗਰ ਕੌਂਸਲ ਵਿਚ ਭਾਜਪਾ ਦੇ ਪੰਜ ਕੌਂਸਲਰ ਹੋ ਚੁਕੇ ਹਨ
ਵੈਡਿੰਗ ਰਿਜੋਰਟ ਵਿਚ ਰੱਖੇ ਗਏ ਸਮਾਗਮ ਵਿਚ ਭਾਜਪਾ ਸਮਰਥਕਾਂ ਅਤੇ ਆਗੂਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਵਿੱਚ ਸ਼ਾਮਿਲ ਹੋਏ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦ ਦੀ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ਵੀ ਵਿਕਾਸ ਕਾਰਜਾਂ ਦੀ ਝੜੀ ਲਗਾ ਦਿਆਂਗੇ ਉਹਨਾਂ ਨੇ ਭਾਜਪਾ ਆਗੂਆਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ 2027 ਵਿੱਚ ਆਉਣ ਵਾਲੇ ਵਿਧਾਨ ਸਭਾ ਚੁਨਾਵਾਂ ਵਿੱਚ Nਤੁਸੀਂ ਤਨ ਮਨ ਧਨ ਨਾਲ ਭਾਜਪਾ ਨੂੰ ਜਤਾਇਓ ਪੰਜਾਬ ਨੂੰ ਮੁੜ ਕੇ ਸੋਨੇ ਦੀ ਚਿੜੀਆ ਬਣਾ ਦਿਆਂਗੇ
ਉਹਨਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਹਰਜੀਤ ਸਿੰਘਮਿੰਟਾਂ ਸਹਿਤ ਦੋਨਾਂ ਕੌਂਸਲਰਾ ਦੀ ਸਾਲਾਂਘਾ ਵੀ ਕੀਤੀ ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਵਿਚ ਵਧਦੀ ਹੋਈ ਲੋਕਪ੍ਰਿਅਤਾ ਅਤੇ ਮਜਬੂਤ ਲੀਡਰਸ਼ਿਪ ਦੀ ਨਿਸ਼ਾਨੀ ਹੈ ਕਿ ਲੋਕਾਂ ਦਾ 2027 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ
ਉਹਨਾਂ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹੁਣ ਦੇਸ਼ ਵਿੱਚੋਂ ਖਤਮ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅਪਰਾਧ ਨੂੰ ਨੱਥ ਪਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਸੱਤ ਸੂਬਿਆਂ ਦੀਆ ਸਾਂਝੀ ਪੁਲਿਸ ਦੀਆ ਟੀਮਾਂ ਕੰਮ ਕਰ ਰਹੀਆਂ ਹਨ
ਉਹਨਾਂ ਨੇ ਹਰਜੀਤ ਸਿੰਘ ਮਿੰਟਾਂ ਸਾਹਿਤ ਸਾਰੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਹਨਾਂ ਨੂੰ ਅਹਿਮ ਜਿੰਮੇਵਾਰੀ ਦੇਣਗੇ
ਇਸ ਮੌਕੇ ਤੇ ਕੌਂਸਲਰ ਹਰਜੀਤ ਸਿੰਘ ਮਿੰਟਾਂ ਨੇ ਕਿਹਾ ਕਿ ਪਿਛਲੇ ਕਰੀਬ ਚਾਰ ਸਾਲਾਂ ਤੋਂ ਨਗਰ ਕੌਂਸਲ ਵਿੱਚ ਲੋਕਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਸ਼ਹਿਰ ਵਿੱਚ ਵਿਕਾਸ ਕਾਰਜ ਬਿਲਕੁਲ ਬੰਦ ਪਏ ਹਨ ਉਥੇ ਜੀਰਕਪੁਰ ਨਿਵਾਸੀ ਆਪਣੀਆ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਹਨ ਇਸ ਲਈ ਉਹਨਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਉਸ ਉੱਪਰ ਵਿਸ਼ਵਾਸ ਜਤਾ ਕੇ ਉਸਨੂੰ ਕੌਂਸਲਰ ਬਣਾਇਆ ਹੁਣ ਉਹਨਾਂ ਦੇ ਕੰਮ ਕਰਵਾਉਣਾ ਉਸ ਦਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵਿੱਚ ਕੌਂਸਲਰਾਂ ਦੀ ਸੁਣਵਾਈ ਨਹੀਂ ਹੈ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਏਗੀ
ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸਿਸਟ ਨੇ ਆਖਿਆ ਕਿ ਹਰਜੀਤ ਸਿੰਘ ਮਿੰਟਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਹਲਕਾ ਡੇਰਾ ਬੱਸੀ ਵਿੱਚ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਆਉਣ ਵਾਲੇ ਵਿਧਾਨ ਸਭਾ ਚੁਣਾਵਾਂ ਵਿੱਚ ਹਲਕਾ ਡੇਰਾ ਬੱਸੀ ਤੋਂ ਭਾਜਪਾ ਦਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇਗਾ
ਇਸ ਸਮਾਗਮ ਵਿੱਚ
ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਹਰਿਆਣਾ ਦੇ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਜਿਲਾ ਮੋਹਾਲੀ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਮੁਕੇਸ਼ ਗਾਂਧੀ ਮੁਕੇਸ਼ਰਾਣਾ ਸੁਸ਼ੀਲ ਰਾਣਾ ਮਨਪ੍ਰੀਤ ਸੰਧੂ ਐਸਐਮਐਸ ਸੰਧੂ ਓਮ ਪ੍ਰਕਾਸ਼ ਸੈਣੀ ਖੁਸ਼ਵੰਤ ਰਾਏ ਗੀਗਾ ਰੋਹਿਤ ਸ਼ਰਮਾ ਸੁਖਵਿੰਦਰ ਸਿੰਘ ਗੋਲਡੀ ਐਡਵੋਕੇਟ ਵਿਕਰਾਂਤ ਰਵਿੰਦਰ ਸ਼ਰਮਾ ਅਤੇ ਸੈਨੀ ਸਮਾਜ ਵੱਲੋਂ ਰਿਟਾਇਰਡ ਇੰਸਪੈਕਟਰ ਮਹਿੰਦਰ ਸਿੰਘ ਸਰਬਜੀਤ ਸਿੰਘ ਅਮਰ ਸਿੰਘ ਪਰਾਗਪੁਰ ਭਿੰਦਰ ਸਿੰਘ ਸੈਣੀ ਜਰਨੈਲ ਸਿੰਘ ਹੈਪੀ ਕੰਬੋਜ ਰਤਨ ਸਿੰਘ ਦਲਜੀਤ ਸਿੰਘ ਹਰਬੰਸ ਸਿੰਘ ਧਰਮ ਸਿੰਘ ਮਲਕੀਤ ਸਿੰਘ ਬਲਟਾਣਾ ਅਤੇ ਮਨੀ ਸ਼ਰਮਾ ਵੱਲੋਂ ਫੁੱਲਾਂ ਦਾ ਗੁਲਦਸਤਾ ਅਤੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ