एक्टिवा चोरी के आरोप में 3 गिरफ्तार, 14 दिन की न्यायिक रिमांड पर भेजा गया

ਐਕਟਿਵਾ ਚੋਰੀ ਦੇ ਦੋਸ਼ ਹੇਠ 3 ਕਾਬੂ, ਭੇਜਿਆ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ
ਜ਼ੀਰਕਪੁਰ, 21 ਅਪ੍ਰੈਲ
ਜ਼ੀਰਕਪੁਰ ਪੁਲਿਸ ਨੇ 3 ਵਿਅਕਤੀਆਂ ਨੂੰ ਐਕਟਿਵਾ ਸਕੂਟਰ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜ ਕੁਮਾਰ ਪੁੱਤਰ ਕਲਿਆਣ ਵਾਸੀ ਮਕਾਨ ਨੰਬਰ 44 ਬਾਲਾਜੀ 2 ਲੋਹਗੜ੍ਹ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਡੇਰਾਬਸੀ ਕੋਰਟ ਵਿੱਚ ਵਕਾਲਤ ਕਰਦਾ ਹਾਂ। 19 ਅਪ੍ਰੈਲ ਨੂੰ ਉਸਦਾ ਭਰਾ ਜਤਿੰਦਰ ਕੁਮਾਰ ਆਪਣੀ ਰੌਂਡਾ ਐਕਟਿਵਾ ਰੰਗ ਗਰੇਅ ਪਰ ਸਵਾਰ ਹੋ ਕੇ ਘਰ ਤੋਂ “ਆਕਸਫੋਰਡ ਸਟਰੀਟ” ਮਾਲ ਜੀਰਕਪੁਰ ਅੰਬਾਲਾ ਹਾਈਵੇਅ ਪਰ ਸਾਪਿੰਗ ਕਰਨ ਲਈ ਗਿਆ ਸੀ । ਸਵੇਰੇ ਕਰੀਬ 11:30 ਤੇ ਉਹ ਆਪਣੀ ਉਕਤ ਐਕਟਿਵਾ ਮਾਲ ਦੇ ਬਾਹਰ ਪਾਰਕਿੰਗ ਵਿੱਚ ਖੜੀ ਕਰਕੇ ਅੰਦਰ ਸਾਪਿੰਗ ਕਰਨ ਲਈ ਗਿਆ ਸੀ। ਉਸਨੇ ਕਰੀਬ 12 ਕਰਕੇ ਉਸਨੂੰ ਮੌਕੇ ਤੇ ਬੁਲਾਇਆ, ਉਨ੍ਹਾਂ ਸਕਿਉਰਿਟੀ ਦੇ ਕੰਟਰੋਲ ਰੂਮ ਵਿੱਚ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਤਿੰਨ ਲੜਕੇ ਕਰੀਬ 11:37 ਵਜੇ ਇਕ ਕਾਲੇ ਰੰਗ ਦੀ ਐਕਟਿਵਾ ਪਰ ਆਏ ਅਤੇ ਉਸਦੀ ਐਕਟਿਵਾ ਨੇ ਕਿਸੇ ਹੋਰ ਚਾਬੀ ਨਾਲ ਖੋਲ ਕੇ ਚੋਰੀ ਕਰਕੇ ਲੈ ਗਏ ਜਿਸਤੇ ਉਸਨੇ ਆਪਣੇ ਭਰਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਉਕਤ ਤਿੰਨੇ ਲੜਕਿਆ ਦੀ ਭਾਲ ਕਰਨ ਲੱਗ ਗਏ, ਲੱਭਦੇ-2 ਤਿੰਨੇ ਲੜਕੇ ਅਲੋਕ ਢਾਬਾ ਲੋਹਗੜ੍ਹ ਰੋਡ ਜੀਰਕਪੁਰ ਵਿਖੇ ਰੋਟੀ ਖਾਂਦੇ ਮਿਲੇ। ਜਿਨ੍ਹਾਂ ਦੀ ਪਛਾਣ ਕੁਨਾਲ ਪੁੱਤਰ ਉਮੇਸ਼ ਕੁਮਾਰ ਵਾਸੀ ਪਿੰਡ ਭਾਂਖਰਪੁਰ ਨੇੜੇ ਗੁਰੂਦਵਾਰਾ ਸਾਹਿਬ ਥਾਣਾ ਡੇਰਾਬਸੀ, ਨਵਲ ਅਰੋੜਾ ਪੁੱਤਰ ਕ੍ਰਿਸ਼ਨ ਮੁਰਾਰੀ ਅਰੋੜਾ ਵਾਸੀ # 5 ਏ ਪਾਰਕ ਵਿਖੇ ਸਵਿਤਰੀ ਇਨਕਲੇਵ, ਵੀ.ਆਈ.ਪੀ ਰੋਡ ਜੀਰਕਪੁਰ ਅਤੇ ਕ੍ਰਿਸ਼ ਪੁੱਤਰ ਰਕੇਸ਼ ਕੁਮਾਰ ਵਾਸੀ # 287, ਮੁਬਾਰਕਪੁਰ ਨੇੜੇ ਮਾਤਾ ਰਾਣੀ ਮੰਦਿਰ ਥਾਣਾ ਡੇਰਾਬਸੀ ਦੇ ਤੌਰ ਤੇ ਹੋਈ ਜਿਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੜਤਾਲੀਆ ਅਫਸਰ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਐਕਟਿਵਾ ਬਰਾਮਦ ਕਰ ਅੱਜ ਉਕਤ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ।