शरारती हमलावरों ने पुलिस स्टेशन की संपत्ति और वाहनों को नुकसान पहुंचाया

ਸ਼ਰਾਰਤੀ ਆਨਸਰ ਵੱਲੋਂ ਲਗਾਈ ਅੱਗ, ਥਾਣੇ ਦੇ ਕੇਸ ਪ੍ਰਾਪਰਟੀ ਵਾਹਨ ਆਏ ਚਪੇਟ ਵਿੱਚ
ਜ਼ੀਰਕਪੁਰ, 24 ਅਪ੍ਰੈਲ | ਵਿਸ਼ਾਲ ਸ਼ਰਮਾ
ਵੀਰਵਾਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਜ਼ੀਰਕਪੁਰ ਪੁਲਿਸ ਥਾਣੇ ਦੇ ਪਿੱਛੇ ਇੱਕ ਕਣਕ ਦੇ ਖੇਤ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਅੱਗ ਥਾਣੇ ਪਿੱਛੇ ਕੇਹਦੀ ਕੇਸ ਪ੍ਰਾਪਰਟੀ ਵਾਹਨਾਂ ਤੱਕ ਪਹੁੰਚ ਗਈ ਜਿਸ ਦੀ ਚਪੇਟ ਵਿੱਚ ਆਈਆਂ 2 ਗੱਡੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਕਾਰਨ ਥਾਣੇ ਦੇ ਚਾਰੋ ਪਾਸੇ ਖਿੱਲਰੇ ਪਏ ਕੇਸ ਪ੍ਰਾਪਰਟੀ ਵਾਹਨਾਂ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਚਸ਼ਮਦੀਦਾਂ ਦੇ ਅਨੁਸਾਰ, ਅੱਗ ਪੁਲਿਸ ਸਟੇਸ਼ਨ ਦੇ ਪਿੱਛੇ ਕਣਕ ਦੀ ਨਾੜ ਦੇ ਖੇਤ ਤੋਂ ਸ਼ੁਰੂ ਹੋਈ ਅਤੇ ਤੇਜ਼ ਹਵਾਵਾਂ ਕਾਰਨ ਤੇਜ਼ੀ ਨਾਲ ਫੈਲ ਗਈ। ਅੱਗ ਪੁਲਿਸ ਥਾਣੇ ਦੇ ਪਿੱਛੇ ਖੜ੍ਹੀਆਂ ਦੋ ਕੇਸ ਪ੍ਰਾਪਰਟੀ ਵਾਹਨਾਂ ਤੱਕ ਪਹੁੰਚ ਗਈ, ਜਿਸ ਕਾਰਨ ਉਹ ਅੱਗ ਕਾਰਨ ਪੂਰੀ ਤਰ੍ਹਾਂ ਸੜ ਗਏ। ਹਾਲਾਂਕਿ ਫਾਇਰ ਵਿਭਾਗ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ਜਿਸ ਕਾਰਨ ਹੋਰ ਵਾਹਨਾਂ ਦਾ ਨੁਕਸਾਨ ਹੋਣ ਤੋਂ ਬੱਚ ਗਿਆ। ਦੂਜੇ ਪਾਸੇ ਜ਼ੀਰਕਪੁਰ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਜਾਇਦਾਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਨ।