अंबिका ला-पेरिसियन सोसायटी के निवासियों ने पहलगाम हमले के विरोध में पाकिस्तान के खिलाफ नारे लगाए।

ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਅੰਬਿਕਾ ਲਾ-ਪੈਰੇਜ਼ੀਅਨ ਸੋਸਾਈਟੀ ਵਾਸੀਆਂ ਨੇ ਪਾਕਿਸਤਾਨ ਵਿਰੁੱਧ ਕੀਤੀ ਨਾਅਰੇਬਾਜ਼ੀ
ਜ਼ੀਰਕਪੁਰ, 23 ਅਪ੍ਰੈਲ
ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਕਰੀਬ 30 ਹਿੰਦੂ ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਇਸ ਘਿਨੋਣੇ ਵਾਕਿਆ ਵਿਰੁੱਧ ਸਮੂਚੇ ਦੇਸ਼ ਭਰ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਪਾਕਿਸਤਾਨ ਦੀ ਸ਼ਹਿ ਤੇ ਅੱਤਵਾਦੀਆਂ ਦੀ ਇਸ ਗੈਰ ਮਨੁੱਖੀ ਘਿਣੋਣੀ ਹਰਕਤ ਦੇ ਖ਼ਿਲਾਫ਼ ਅਤੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਅੰਬਿਕਾ ਲਾ-ਪੈਰੇਜ਼ੀਅਨ ਸੋਸਾਈਟੀ ਐਰੋਸਿਟੀ ਦੇ ਵਸਨੀਕਾਂ ਨੇ ਸ਼ਾਂਤਮਈ ਕੈਂਡਲ ਮਾਰਚ ਦਾ ਆਯੋਜਨ ਕੀਤਾ। ਸੁਸਾਇਟੀ ਵਾਸੀਆਂ ਨੇ ਅੱਤਵਾਦੀਆਂ ਅਤੇ ਪਾਕਿਸਤਾਨ ਦੇ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਵਸਨੀਕਾਂ ਨੇ ਇਸ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿੰਦੂ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦ ਪਾਕਿਸਤਾਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾ ਸਕਦਾ ਹੈ ਅਤੇ ਸਮੂਚੇ ਦੇਸ਼ ਵਾਸੀ ਅੱਜ ਇਸ ਗੱਲ ਤੇ ਇੱਕ ਮੱਤ ਹਨ ਕਿ ਪਾਕਿਸਤਾਨ ਦੇ ਨਾਲ਼ ਦੋ ਦੋ ਹੱਥ ਕਰ ਲੈਣੇ ਚਾਹੀਦੇ ਹਨ ਅਤੇ ਪਾਕਿਸਤਾਨ ਨੂੰ ਇੱਟ ਦਾ ਜਬਾਬ ਪੱਥਰ ਨਾਲ ਦੇਣ ਵਾਲੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਅੱਤਵਾਦੀਆਂ ਅਤੇ ਪਾਕਿਸਤਾਨ ਤੇ ਸਬਕ ਸਿਖਾਓ ਕਾਰਵਾਈ ਕਰੇ।