जीरकपुर उप-तहसील में तकनीकी खराबी के कारण पंजीकरण कार्य ठप, 100 से अधिक लोगों को परेशानी

ਜ਼ੀਰਕਪੁਰ ਸਬ-ਤਹਿਸੀਲ ਵਿੱਚ ਤਕਨੀਕੀ ਨੁਕਸ ਕਾਰਨ ਰਜਿਸਟ੍ਰੇਸ਼ਨ ਦਾ ਕੰਮ ਰਿਹਾ ਠੱਪ, 100 ਤੋਂ ਵੱਧ ਲੋਕਾਂ ਨੂੰ ਹੋਈ ਅਸੁਵਿਧਾ
ਜ਼ੀਰਕਪੁਰ, 22 ਅਪ੍ਰੈਲ
ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ੀਰਕਪੁਰ ਸਬ-ਤਹਿਸੀਲ ਦੇ ਬੀਤੇ ਮਹੀਨੇ ਦੌਰੇ ਤੋਂ ਬਾਅਦ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਅਨੁਰਾਗ ਵਰਮਾ ਦੇ ਹੁਕਮਾਂ ਤਹਿਤ, ਰਜਿਸਟ੍ਰੇਸ਼ਨ ਦੇ ਕੰਮ ਨੂੰ ਸੁਖਾਲੇ ਢੰਗ ਨਾਲ ਨੇਪਰੇ ਚਲਾਉਣ ਨੂੰ ਯਕੀਨੀ ਬਣਾਉਣ ਲਈ ਰਜਿਸਟਰੇਸ਼ਨ ਲਈ ਤਿੰਨ ਕਾਊਂਟਰ ਸਥਾਪਤ ਕਰਨ ਤੋਂ ਬਾਅਦ ਜ਼ੀਰਕਪੁਰ ਸਬ ਤਹਿਸੀਲ ਵਿੱਚ ਇਕ ਨਾਇਬ ਤਹਿਸੀਲਦਾਰ ਅਤੇ 2 ਜੋਇੰਟ ਸਬ ਰਜਿਸਟਰਾਰ ਨਿਯੁਕਤ ਕੀਤੇ ਗਏ ਸ਼ਨ। ਹਾਲਾਂਕਿ, ਮੰਗਲਵਾਰ ਨੂੰ, ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਵਰ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਣ ਕਾਰਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੀ।ਸ਼ੁਰੂ ਨਹੀਂ ਹੋ ਸਕੇ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਾਮ ਨੂੰ ਬੇਰੰਗ ਪਰਤਣਾ ਪਿਆ। ਮੰਗਲਵਾਰ ਜੁ ਸਰਵਰ ਵਿੱਚ ਸਿਵਰ ਤੋਂ ਹੀ ਤਕਨੀਕੀ ਨੁਕਸ ਆ ਗਿਆ ਜੋ ਕਿ ਅਧਿਕਾਰੀਆਂ ਦੇ ਵੀ ਸਮਝ ਤੋਂ ਬਾਹਰ ਸੀ ਅਤੇ ਉਨ੍ਹਾਂ ਦੀਆਂ ਆਈਡੀਆਂ ਹੀ ਜਨਰੇਟ ਨਹੀਂ ਹੋ ਸਕਿਆ ਜਿਸਦੇ ਦੇ ਨਤੀਜੇ ਵਜੋਂ ਮੰਗਲਵਾਰ ਨੂੰ ਰਜਿਸਟਰੇਸ਼ਨ ਦਾ ਕੋਈ ਕੰਮ।ਨਹੀਂ ਹੋ ਸਕਿਆ। ਜਿਸ ਕਰਕੇ 100 ਤੋਂ ਵੱਧ ਲੋਕਾਂ ਨੂੰ ਨਿਰਾਸ਼ਾ ਅਤੇ ਖੱਜਲ ਖੁਆਰੀ ਸਹਿਣੀ ਪਈ ਜੋ ਰਜਿਸਟ੍ਰੇਸ਼ਨ ਨਾਲ ਸਬੰਧਤ ਵੱਖ-ਵੱਖ ਕੰਮਾਂ ਲਈ ਸਬ-ਤਹਿਸੀਲ ਆਏ ਸਨ। ਦੇਰੀ ਕਾਰਨ ਕੰਮ ਦਾ ਬੈਕਲਾਗ ਵੀ ਪੈਦਾ ਹੋ ਗਿਆ, ਜਿਸ ਨੂੰ ਪੂਰਾ ਕਰਨ ਵਿੱਚ ਕਈ ਦਿਨ ਲੱਗਣ ਦੀ ਉਮੀਦ ਹੈ। ਰਜਿਸਟਰੀਆਂ ਦੇ ਕੰਮ ਨੂੰ ਸੁਖਾਲਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਜ਼ੀਰਕਪੁਰ ਸਬ ਤਹਿਸੀਲ ਵਿੱਚ ਇਸ ਵੇਲੇ ਤਿੰਨ ਕਾਊਂਟਰ ਸਥਾਪਤ ਕਰ ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ, ਜੋਇੰਟ ਸਬ ਰਜਿਸਟਰਾਰ ਕੈਲਾਸ਼ ਗਰਗ ਅਤੇ ਜੋਇੰਟ ਸਬ ਰਜਿਸਟਰਾਰ ਮੁਕੁਲ ਜਿੰਦਲ ਨੂੰ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ, ਉਹ ਸਵੇਰ ਤੋਂ ਹੀ ਕੰਮ ਤੇ ਮੌਜੂਦ ਸਨ ਪਰ ਤਕਨੀਕੀ ਸਮੱਸਿਆ ਆਉਣ ਕਾਰਨ ਕੋਈ ਵੀ ਰਜਿਸਟਰੀ ਨਹੀਂ ਹੋ ਸਕੀ ਹਾਲਾਂਕਿ ਸਮਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਵੀ ਮੰਗੀ ਹੈ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਧੀਰਜ ਅਤੇ ਸਮਝਦਾਰੀ ਵਰਤਣ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਸਬ-ਤਹਿਸੀਲ ਵਿੱਚ ਹਾਲ ਦੇ ਸਮੇਂ ਵਿੱਚ ਰਜਿਸਟਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਅਤੇ ਅਧਿਕਾਰੀ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਇਸਨੂੰ ਹੋਰ ਕੁਸ਼ਲ ਬਣਾਉਣ ਲਈ ਕੋਸ਼ਿਸ ਕਰ ਰਹੇ ਹਨ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਤਕਨੀਕੀ ਨੁਕਸ ਦੂਰ ਹੁੰਦੇ ਹੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ, ਅਤੇ ਲੋਕਾਂ ਨੂੰ ਵਧੀਆ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹਨ।