एनके शर्मा ने डेराबस्सी निर्वाचन क्षेत्र में शिरोमणि अकाली दल के सफल भर्ती अभियान के लिए प्रतिनिधियों को धन्यवाद दिया

ਐਨ.ਕੇ. ਸ਼ਰਮਾ ਨੇ ਡੇਰਾਬੱਸੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਫਲ ਭਰਤੀ ਮੁਹਿੰਮ ਲਈ ਡੈਲੀਗੇਟਾਂ ਦਾ ਕੀਤਾ ਧੰਨਵਾਦ
-ਵਿਧਾਇਕ ਰੰਧਾਵਾ ਤੇ ਹਲ਼ਕੇ ਦੇ ਪਿੰਡਾਂ ਦੀ ਭਾਈਚਾਰਕ ਸਾਂਝ ਤੋੜਨ ਦੇ ਲਗਾਏ ਦੋਸ਼
-ਦੀਪਇੰਦਰ ਢਿੱਲੋਂ ਨੇ ਜੋ ਬੀਜਿਆ ਉਹ ਹੀ ਸਾਮ੍ਹਣੇ ਆ ਰਿਹਾ; ਆਪਣੇ ਪੁੱਤਰ ਦੇ ਬਚਾਅ ਲਈ ਬਾਹਰ ਆਇਆ
ਜ਼ੀਰਕਪੁਰ, 22 ਅਪ੍ਰੈਲ ਰਮਨ ਜੁਨੇਜਾ
ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਡੇਰਾਬੱਸੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਫਲ ਬਣਾਉਣ ਲਈ 450 ਡੈਲੀਗੇਟਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਪ੍ਰਗਟ ਕਰਨ ਲਈ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਸ਼ਰਮਾ ਲਈ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੰਪਰਕ ਮੁਹਿੰਮ ਹੋਰ ਤੇਜ਼ ਕਰਨ ਲਈ ਰਣਨੀਤੀ ਬਣਾਉਣ ਲਈ ਰੱਖੀ ਗਈ ਸੀ। ਮੀਟਿੰਗ ਦੌਰਾਨ, ਸ਼ਰਮਾ ਨੇ ਆਉਣ ਵਾਲੀਆਂ 2027 ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਮਜ਼ਬੂਤ ਜਨ ਸੰਪਰਕ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀ ਸੱਚਮੁੱਚ ਨੁਮਾਇੰਦਗੀ ਕਰਦੀ ਹੈ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਨਾਗਰਿਕ ਤੱਕ ਪਹੁੰਚ ਕਰੀਏ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਏ। ਚਲਾਈ ਜਾਣ ਵਾਲੀ ਮੁਹਿਮ ਸ਼ਹਿਰਾਂ ਵਿੱਚ ਦੋ ਦੀਨ ਸ਼ਨੀਵਾਰ ਅਤੇ ਐਤਵਾਰ ਅਤੇ ਬਾਕੀ ਦੇ ਪੰਜ ਦਿਨ ਪੇਂਡੂ ਖੇਤਰ ਦੇ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਸ਼ੁਰੂ ਕੀਤੀ ਜਾਵੇਗੀ।” ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਅਤੇ ਪਸਰਤੀ ਵਰਕਰਾਂ ਨੂੰ ਪਾਰਟੀ ਦੇ ਟੀਚਿਆਂ ਵੱਲ ਕੰਮ ਕਰਦੇ ਰਹਿਣ ਅਤੇ ਖੁਸ਼ਹਾਲ ਪੰਜਾਬ ਲਈ ਪਾਰਟੀ ਦੇ ਦ੍ਰਿਸ਼ਟੀਕੋਣ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਐਨ.ਕੇ.ਸ਼ਰਮਾ ਨੇ ਕਿਹਾ ਕਿ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਹਮਦਰਦ ਪਾਰਟੀ ਹੈ ਜਿਸ ਨੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨ ਸਮੇਤ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਿਆ ਹੈ। ਇਸ ਮੌਕੇ ਐਨ.ਕੇ ਸ਼ਰਮਾ ਨੇ ਮੁਕੰਦਪੁਰ ਪਿੰਡ ਵਿੱਚ ‘ਆਪ’ ਅਤੇ ਕਾਂਗਰਸ ਸਮਰਥਕਾਂ ਵਿੱਚ ਝੜਪ ਤੋਂ ਬਾਅਦ ਡੇਰਾਬੱਸੀ ਸਿਵਲ ਹਸਪਤਾਲ ਬਣਾਏ ਗਏ ਖੂਨੀ ਜੰਗ ਦਾ ਅਖਾੜੇ ਨੂੰ ਹਲਕਾ ਡੇਰਾਬੱਸੀ ਲਈ ਇਕ ਮੰਦਭਾਗੀ ਘਟਨਾ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਹਲ਼ਕੇ ਦੇ ਪਿੰਡਾਂ ਦੀ ਭਾਈਚਾਰਕ ਸਾਂਝ ਤੋੜ ਰਹੇ ਹਨ ਜਿਸ ਦਾ ਨਤੀਜਾ ਡੇਰਾਬੱਸੀ ਸਰਕਾਰੀ ਹਸਪਤਾਲ ਵਿੱਚ ਵਾਪਰਿਆ ਕਾਰਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਸੁਨਿਯੋਜਿਤ ਹਮਲਾ ਰਾਜਨੀਤਕ ਸਰਪ੍ਰਸਤੀ ਅਤੇ ਪੁਲਿਸ ਦੀ ਮਿਲੀਭੁਗਤ ਨਾਲ਼ੀ ਹੋਇਆ ਹੈ ਜਿਸ ਦਾ ਖ਼ਮਿਆਜ਼ਾ ਡੇਰਾਬੱਸੀ ਦੇ ਐਸਐਚਓ ਨੂੰ ਭੁਗਤਣਾ ਪਿਆ ਜਿਸ ਕਰਕੇ ਉਸਨੂੰ ਮੁਅੱਤਲ ਕਰ ਦਿੱਤਾ ਗਿਆ। ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਨੇ ਹਲ਼ਕੇ ਵਿੱਚ ਝੂਠੇ ਪਰਚੇ ਪਾਉਣ ਦੀ ਪਿਰਤ ਚਲਾਈ ਸੀ ਜਿਸਦੀ ਅੱਗ ਹੁਣ ਉਸਦੇ ਘਰ ਤੱਕ ਪਹੁੰਚੀ ਹੈ ਤਾਂ ਉਸਨੂੰ ਸੇਕ ਮਹਿਸੂਸ ਹੋਣ ਤੇ ਉਹ ਦੁਹਾਈ ਦੇ ਰਿਹਾ ਹੈ ਕਿਉਂਕਿ ਹਸਪਤਾਲ ਹਮਲੇ ਵਿੱਚ ਉਸਦੇ ਪੁੱਤਰ ਉਦੇਵੀਰ ਢਿੱਲੋਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਸ਼ਰਮਾ ਨੇ ਕਿਹਾ ਕਿ ਮੈਂ ਉਹ ਭੁੱਲ ਨਹੀਂ ਸੱਕਦਾ ਜਦੋਂ ਦੀਪਇੰਦਰ ਢਿੱਲੋਂ ਨੇ ਮੇਰੇ ਭਰਾਵਾਂ ਅਤੇ ਪਾਰਟੀ ਵਰਕਰਾਂ ‘ਤੇ ਝੂਠੇ ਪਰਚੇ ਕਰ ਕਈਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਸੀ। ਸ਼ਰਮਾ ਨੇ ਉਦੇਵੀਰ ਢਿੱਲੋਂ ਨੂੰ ਬੁੱਗ ਕਰਾਰ ਦਿੰਦੇ ਹੋਏ ਕਿਹਾ ਕਿ 2021 ਵਿੱਚ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਹੋਣ ਉਪਰੰਤ ਆਪਣੇ ਕੌਂਸਲਰ ਨਹੀਂ ਸੰਭਾਲੇ ਗਏ ਜਿਨ੍ਹਾਂ ਚੋਂ ਕੋਈ ਆਪ ਵਿੱਚ ਜਾ ਰਿਹਾ ਹੈ ਜਦਕੀ ਕੋਈ ਭਾਜਪਾ ਵਿੱਚ ਅਤੇ ਉਦੇਵੀਰ ਢਿੱਲੋਂ ਦੀ ਨਲਾਇਕੀ ਕਰਕੇ ਹੀ ਅੱਜ ਜ਼ੀਰਕਪੁਰ ਸ਼ਹਿਰ ਦੇ ਵਿਕਾਸ ਦਾ ਭੱਠਾ ਬੈਠ ਗਿਆ ਹੈ। ਸ਼ਰਮਾ ਨੇ ਮੋਜੂਦਾ ਆਮ ਆਦਮੀ ਪਾਰਟੀ ਤੇ ਤੰਜ ਕਸਦੀਆਂ ਕਿਹਾ ਕਿ ਇਹ ਤਾਂ ਬਦਲਾਅ ਹੀ ਹੈ ਜਦੋਂ ਸੂਬੇ ਨੂੰ ਪਹਿਲਾਂ ਅਹਿਜਾ ਮੁੱਖਮੰਤਰੀ ਮਿਲਿਆ ਹੈ ਜੋ ਪਖਾਨਿਆਂ ਦੇ ਹੀ ਉਦਘਾਟਨ ਕਰਨ ਲੱਗ ਪਿਆ ਹੈ ਅਤੇ ਸਰਕਾਰ ਦੀ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਮੁਹਿੰਮ ਨੂੰ ਹੁਣ ਸਿੱਖਿਆ ਵਿਭਾਗ ਵੱਲੋਂ ਹੀ ਪਖਾਨਿਆਂ ਦੇ ਉਦਘਾਟਨ ਪੱਥਰ ਰੱਖਣ ’ਤੇ ਰੋਕ ਲਗਾਉਣੀ ਪਈ ਹੈ।