लायंस इंटरनेशनल ने क्षेत्रीय सम्मेलन “क्यान-2025” का आयोजन किया

0

 

*ਲਾਇਨਜ਼ ਇੰਟਰਨੈਸ਼ਨਲ ਵੱਲੋਂ ਰੀਜ਼ਨ ਕਾਨਫਰੰਸ “ਕਿਆਨ-2025” ਦਾ ਆਯੋਜਨ*

**ਕੇ.ਪੀ.ਸ਼ਰਮਾ “ਬੈਸਟ ਰੀਜ਼ਨ ਚੇਅਰਮੈਨ” ਐਵਾਰਡ ਨਾਲ ਸਨਮਾਨਿਤ*

** ਚੰਡੀਗੜ੍ਹ, ਮੋਹਾਲੀ, ਜੀਰਕਪੁਰ ਅਤੇ ਡੇਰਾਬੱਸੀ ਕਲੱਬਾਂ ਦੇ ਅਹੁਦੇਦਾਰਾਂ ਨੇ ਕੀਤੀ ਸ਼ਮੂਲੀਅਤ*

ਜੀਰਕਪੁਰ, 22 ਅਪ੍ਰੈਲ:

-ਲਾਇਨਜ਼ ਕਲੱਬ ਇੰਟਰਨੈਸ਼ਨਲ ਦੁਨੀਆਂ ਦੇ ਕਰੀਬ 200 ਦੇਸ਼ਾਂ ਵਿਚ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਹੈ। ਹਰ ਦੇਸ਼ ਵਿਚ ਸਮੇਂ ਅਤੇ ਲੋੜ ਅਨੁਸਾਰ ਲਾਇਨਜ਼ ਸਮਾਜ ਸੇਵਾ ਦੇ ਕਾਰਜਾਂ ਵਿਚ ਕਾਰਜਸ਼ੀਲ ਹਨ। 07 ਜੂਨ, 1917 ਨੂੰ ਅਮਰੀਕਾ ਦੇ ਸ਼ਿਕਾਗੋ ਵਿਖੇ ਅਰੰਭ ਹੋਈ ਇਹ ਸੰਸਥਾ ਦੁਨੀਆਂ ਦੇ ਹਰ ਕੋਨੇ ਵਿਚ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਾਇਨਜ਼ ਇੰਟਰਨੈਸ਼ਨਲ 321-ਐਫ ਦੇ ਰੀਜ਼ਨ ਚੇਅਰਮੈਨ ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ ਨੇ ਸਥਾਨਕ ਹੋਟਲ ਵਿਖੇ “ਕਿਆਨ-2025” ਬੈਨਰ ਹੇਠ ਆਯੋਜਿਤ ਰੀਜ਼ਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਰੀਜ਼ਨ ਚੇਅਰਮੈਨ ਕੇ.ਪੀ. ਸ਼ਰਮਾ ਨੇ ਆਖਿਆ ਕਿ ਅੱਜ ਭਾਵੇਂ ਅਸੀਂ ਹਰੇਕ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਕਰੋੜਾਂ ਲੋਕ ਦਰਪੇਸ਼ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਵਾਤਾਵਰਣ ਦੀ ਸੰਭਾਲ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੀਜ਼ਨ ਦੇ ਤਹਿਤ 14 ਕਲੱਬਾਂ ਵੱਲੋਂ ਆਪ-ਆਪਣੇ ਹਲਕਿਆਂ ਅੰਦਰ ਸਮਾਜ ਸੇਵਾ ਦੇ ਖੇਤਰ ਵਿਚ ਨਵੀਆਂ ਪੁਲਾਂਘਾ ਪੁੱਟੀਆਂ ਹਨ। ਰੀਜ਼ਨ ਦੇ ਤਹਿਤ ਸਾਡੇ ਕਲੱਬਾਂ ਦੀ ਪ੍ਰੇਰਨਾ ਸਦਕਾ ਅੱਖਾਂ ਅਤੇ ਅੰਗ ਦਾਨ ਕਰਵਾਉਣ ਵਿਚ ਮਿਸਾਲ ਕਾਇਮ ਕੀਤੀ ਹੈ। ਚੰਡੀਗੜ੍ਹ, ਮੋਹਾਲੀ, ਜੀਰਕਪੁਰ ਅਤੇ ਡੇਰਾਬੱਸੀ ਕਲੱਬਾਂ ਦੇ ਅਹੁਦੇਦਾਰਾਂ ਦੀ ਸ਼ਮੂਲੀਅਤ ਵਾਲੀ ਇਸ ਰੀਜ਼ਨ ਕਾਨਫਰੰਸ ਵਿਚ ਲਾਇਨਜ਼ ਇੰਟਰਨੈਸ਼ਨਲ ਦੇ ਆਹੁਦੇਦਾਰਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।

ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ ਦੇ ਗਵਰਨਰ ਰਵਿੰਦਰ ਸੱਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਵਾਈਸ ਡਿਸਟ੍ਰਿਕ ਗਵਰਨਰ ਅੰਮ੍ਰਿਤਪਾਲ ਸਿੰਘ ਜੰਡੂ ਅਤੇ ਅਜੈ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਬੋਲਦਿਆਂ ਰੀਜ਼ਨ ਚੇਅਰਮੈਂਨ ਕੇਂ.ਪੀ. ਸ਼ਰਮਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਚੰਡੀਗੜ੍ਹ, ਮੋਹਾਲੀ, ਜੀਰਕਪੁਰ ਅਤੇ ਡੇਰਾਬੱਸੀ ਦੇ ਕਲੱਬਾਂ ਨੇ ਸਮਾਜ ਸੇਵਾ ਦੇ ਕਾਰਜਾਂ ਵਿਚ ਲਾਮਿਸਾਲ ਕੰਮ ਕੀਤਾ ਹੈ ਜਿਸ ਕਾਰਨ ਇਹ ਰੀਜ਼ਨ ਹਰ ਖੇਤਰ ਸਿੰਘ ਪਹਿਲੇ ਨੰਬਰ ਤੇ ਹੈ। ਇਸ ਪ੍ਰਾਪਤੀ ਲਈ ਰੀਜ਼ਨ ਚੇਅਰਮੈਨ ਕੇ.ਪੀ. ਸ਼ਰਮਾ ਨੂੰ ਬੈਸਟ ਰੀਜ਼ਨ ਚੇਅਰਮੈਨ ਦੇ ਬੈਜ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਲਾਇਨ ਆਫ਼ ਦਾ ਈਅਰ ਐਵਾਰਡ ਲਈ ਬਲਕਾਰ ਸਿੰਘ ਨੂੰ ਚੁਣਿਆ ਗਿਆ। ਕਾਨਫਰੰਸ ਦੌਰਾਨ ਆਪੋ-ਆਪਣੇ ਹਲਕਿਆਂ ਵਿਚ ਸੇਵਾ ਕਰਨ ਵਾਲੇ ਲਾਇਨ ਲੀਡਰਜ਼ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜੋ਼ਨ-1 ਦੇ ਚੇਅਰਮੈਨ ਅਮਨਦੀਪ ਸਿੰਘ ਸਿੰਘ ਗੁਲਾਟੀ, ਜੋ਼ਨ-2 ਤੋਂ ਸੋਨੀਆ ਅਰੋੜਾ, ਜ਼ੋਨ-3 ਦੇ ਚੇਅਰਮੈਨ ਬਿਕਰਮ ਜਿੰਦਲ, ਰੀਜ਼ਨ ਕੋਆਰਡੀਨੇਟਰ ਜੇ.ਐਸ. ਰਾਹੀ, ਮਾਸਟਰ ਆਫ਼ ਸੈਰੇਮਨੀ ਜਸਵਿੰਦਰ ਕੌਰ, ਰੀਜ਼ਨ ਪੀ.ਆਰ.ਓ. ਕਰਮ ਸਿੰਘ, ਸਕੱਤਰ ਸਨੰਤ ਭਾਰਦਵਾਜ, ਪੁਸ਼ਪਿੰਦਰ ਮਹਿਤਾ ਭਗਵਾਸੀ, ਪਵਨ ਕੁਮਰ ਧੀਮਾਨ ਡੇਰਾਬੱਸੀ ਤੋਂ ਇਲਾਵਾ ਇੰਟਰਨੈਸ਼ਨਲ ਲਾਇਨਜ਼ ਦੇ ਸਾਬਕਾ ਗਵਰਨਰ ਅਤੇ ਹੋਰ ਵੱਡੀ ਗਿਣਤੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

*ਫੋਟੋ ਕੈਪਸ਼ਨ01*

ਲਾਇਨਜ਼ ਇੰਟਰਨੈਸ਼ਨਲ 321-ਐਫ਼ ਦੇ ਗਵਰਨਰ ਰਵਿੰਦਰ ਸੱਗੜ ਰੀਜ਼ਨ ਚੇਅਰਮੈਨ ਐਮ.ਜੇ.ਐਫ. ਕੇ.ਪੀ. ਸ਼ਰਮਾ ਨੂੰ ਬੈਸਟ ਰੀਜ਼ਨ ਚੇਅਰਮੈਨ ਦਾ ਬੈਜ ਲਗਾਉਂਦੇ ਹੋਏ।

RAGA NEWS ZONE Join Channel Now

Leave a Reply

Your email address will not be published. Required fields are marked *