जीरकपुर की आस्था सिंह ने यूपीएससी परीक्षा में 61वीं रैंक हासिल कर अपने परिवार को गौरवान्वित किया

0

ਜ਼ੀਰਕਪੁਰ ਦੀ ਆਸਥਾ ਸਿੰਘ ਨੇ ਯੂ.ਪੀ.ਐੱਸ.ਸੀ ਪ੍ਰੀਖਿਆ ਵਿੱਚ 61ਵਾਂ ਰੈਂਕ ਪ੍ਰਾਪਤ ਕਰਕੇ ਵਧਾਇਆ ਪਰਿਵਾਰ ਨੂੰ ਮਾਣ

ਜ਼ੀਰਕਪੁਰ, 21 ਅਪ੍ਰੈਲ

ਜ਼ੀਰਕਪੁਰ ਦੇ ਪੀਰਮੁਛੈਲਾ ਅਲਾਕੇ ਦੀ ਰਹਿਣ ਵਾਲੀ 21 ਸਾਲਾ ਆਸਥਾ ਸਿੰਘ ਨੇ ਵੱਕਾਰੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਪ੍ਰੀਖਿਆ ਵਿੱਚ 61ਵਾਂ ਰੈਂਕ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਵਰਤਮਾਨ ਵਿੱਚ ਪੰਚਕੂਲਾ ਵਿੱਚ ਸਹਾਇਕ ਰੁਜ਼ਗਾਰ ਅਤੇ ਸਿਖਲਾਈ ਅਧਿਕਾਰੀ (ਏ.ਈ.ਟੀ.ਓ) ਵਜੋਂ ਤਾਇਨਾਤ, ਆਸਥਾ ਨੇ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਪਰਿਵਾਰ ਨੂੰ ਮਾਣ ਦਿਵਾਇਆ ਹੈ। ਆਸਥਾ ਸਿੰਘ, ਜੋ ਕਿ ਸ਼੍ਰੀਰਾਮ ਕਾਲਜ ਆਫ਼ ਕਾਮਰਸ, ਦਿੱਲੀ ਤੋਂ ਇਕਨਾਮਿਕਸ (ਆਨਰਜ਼) ਗ੍ਰੈਜੂਏਟ ਹੈ, ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਯੁਪੀਐਸਸੀ ਕੋਡ ਪਾਸ ਕਰ ਲਿਆ, ਉਹ ਵੀ ਆਪਣੀ ਸਵੈ-ਅਧਿਐਨ, ਸਖ਼ਤ ਮਿਹਨਤ ਅਤੇ ਆਪਣੇ ਮਾਪਿਆਂ ਦੇ ਮਾਰਗਦਰਸ਼ਨ ਨਾਲ।ਆਸਥਾ ਸਿੰਘ ਦੇ ਪਿਤਾ ਇੱਕ ਫਾਰਮਾਸਿਊਟੀਕਲ ਫਰਮ ਦੇ ਕਰਮਚਾਰੀ ਹਨ ਜਦੀ ਉਸਦੀ ਮਾਂ ਇੱਕ ਘਰੇਲੂ ਔਰਤ ਹੈ, ਆਸਥਾ ਦੋ ਭੈਣਾਂ-ਭਰਾਵਾਂ ਵਿੱਚੋਂ ਛੋਟੀ ਹੈ। ਉਸਦੀ ਵੱਡੀ ਭੈਣ ਇੱਕ ਆਈ.ਟੀ ਪੇਸ਼ੇਵਰ ਹੈ।

ਇਸ ਮੌਕੇ ਆਸਥਾ ਸਿੰਘ ਨੇ ਕਿਹਾ ਕਿ “ਇਹ ਸੱਚਮੁੱਚ ਪੂਰੇ ਪਰਿਵਾਰ ਲਈ ਇੱਕ ਬਹੁਤ ਹੀ ਸੰਤੁਸ਼ਟੀਜਨਕ ਪਲ ਹੈ। ਮੈਂ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਇੱਕ ਸਿਵਲ ਸਰਵੇਂਟ ਬਣਨਾ ਚਾਹੁੰਦੀ ਸੀ। ਮੇਰੇ ਦਾਦਾ ਜੀ ਮੇਰੇ ਲਈ ਇੱਕ ਵੱਡੀ ਪ੍ਰੇਰਣਾ ਸਨ। ਮੈਂ ਆਪਣੇ ਆਪ ਨੂੰ ਇੱਕ ਚੰਗੇ ਸਿਵਲ ਸਰਵੇਂਟ ਵਜੋਂ ਸਾਬਤ ਕਰਨਾ ਚਾਹੁੰਦੀ ਹਾਂ ਅਤੇ ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੀ ਹਾਂ।” ਪੰਚਕੂਲਾ ਦੇ ਸੈਕਟਰ-11 ਦੇ ਸੀਐਲ ਡੀਏਵੀ ਸਕੂਲ ਦੀ ਸਾਬਕਾ ਵਿਦਿਆਰਥਣ ਆਸਥਾ ਅਕਾਦਮਿਕ ਖੇਤਰ ਵਿੱਚ ਹੁਸ਼ਿਆਰ ਰਹੀ ਹੈ ਅਤੇ ਬਾਰ੍ਹਵੀਂ ਜਮਾਤ ਵਿੱਚ 99 ਪ੍ਰਤੀਸ਼ਤ ਅੰਕਾਂ ਨਾਲ ਜ਼ਿਲ੍ਹਾ ਟੌਪਰ (2020) ਵੀ ਰਹੀ ਹੈ। ਉਹ ਆਪਣੇ ਕਾਲਜ ਵਿੱਚ ਵੀ ਪਹਿਲੇ ਤਿੰਨਾਂ ਵਿਦਿਆਰਥੀਆਂ ਵਿੱਚ ਸੀ। ਆਸਥਾ ਸਿੰਘ ਨੇ ਦੱਸਿਆ ਕਿ “ਮੈਂ ਜੁਲਾਈ 2023 ਵਿੱਚ ਤਿਆਰੀ ਸ਼ੁਰੂ ਕੀਤੀ ਅਤੇ ਸਵੈ-ਅਧਿਐਨ ਅਤੇ ਆਪਣੀ ਮਿਹਨਤ ‘ਤੇ ਭਰੋਸਾ ਕੀਤਾ। ਮੈਂ ਔਨਲਾਈਨ ਕੋਚਿੰਗ ਰਾਹੀਂ ਆਪਣੇ ਵਿਕਲਪਿਕ ਵਿਸ਼ੇ (ਅਰਥਸ਼ਾਸਤਰ) ਲਈ ਮਦਦ ਲਈ।

ਕੈਪਸ਼ਨ: ਆਸਥਾ ਸਿੰਘ ਦੀ ਪਰਿਵਾਰਕ ਮੈਂਬਰਾਂ ਨਾਲ਼ੀ ਤਸਵੀਰ

RAGA NEWS ZONE Join Channel Now

Leave a Reply

Your email address will not be published. Required fields are marked *